Breaking News

ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ‘ਚ ਇਕ ਘੰਟੇ ਲਈ ਬਿਜਲੀ ਬੰਦ, ਮਸ਼ੀਨ ‘ਚ ਪਿਆ ਰਿਹਾ ਨਵਜੰਮਾ ਬੱਚਾ

ਗੁਰਦਾਸਪੁਰ ਸ਼ਹਿਰ ਦੇ ਮੁੱਖ ਸਿਵਲ ਹਸਪਤਾਲ ਵਿੱਚ ਬਿਜਲੀ ਗੁੱਲ ਹੋ ਗਈ ਅਤੇ ਲਗਭਗ ਸਵਾ ਘੰਟਾ ਲਾਈਟ ਨਹੀਂ ਆਈ।  ਜਿਸ ਕਾਰਨ ਮਰੀਜ਼ਾਂ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਨਵੇਂ ਜਨਮੇ ਬੱਚੇ ਜੋ ਮਸ਼ੀਨਾਂ ਦੇ ਸਹਾਰੇ ਸੀ ‌ ਉਹ ਵੀ ਸਵਾ ਘੰਟੇ ਦੇ ਕਰੀਬ ਠੰਡ ਵਿੱਚ ਨੰਗਾ ਹੀ ਪਿਆ ਰਿਹਾ।

ਆਪਰੇਸ਼ਨ ਥੀਏਟਰ ਵਿੱਚ ਦੀ ਵੀ ਬਿਜਲੀ ਗੁਲ ਰਹੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਬਾਰੇ ਸਿਵਲ ਹਸਪਤਾਲ ਦੇ ਅਧਿਕਾਰੀਆਂ ਦਾ ਕੋਈ ਵੀ ਪੱਖ ਸਾਹਮਣੇ ਨਹੀਂ ਆਇਆ ਹੈ । ਉੱਥੇ ਹੀ ਮਰੀਜਾਂ ਦੇ ਰਿਸ਼ਤੇਦਾਰਾਂ ਵੱਲੋਂ ਬਿਜਲੀ ਗੁੱਲ ਰਹਿਣ ਕਾਰਨ ਰੋਸ਼ ਵੇਖਣ ਨੂੰ ਮਿਲਿਆ । ਖਾਸ ਕਰ ਨਵੇਂ ਜਨਮੇ ਬੱਚਿਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਜੇਕਰ ਹਸਪਤਾਲ ਵਿੱਚ ਹੋਟਲਾਈਨ ਦੇ ਵਿਵਸਥਾ ਨਹੀਂ ਕੀਤੀ ਜਾ ਸਕਦੀ ਤਾਂ ਘੱਟੋ ਘੱਟ ਇਨਵਰਟਰ ਦੀ ਵਿਵਸਥਾ ਤਾਂ ਹੋਣੀ ਚਾਹੀਦੀ ਹੈ।

About admin

Check Also

ਪੰਜਾਬ ‘ਚ ਪੁਲਿਸ ਕਮਿਸ਼ਨਰਾਂ ਤਬਾਦਲੇ, ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਕੀਤਾ ਨਿਯੁਕਤ

ਅੰਮ੍ਰਿਤਸਰ:  ਅੰਮ੍ਰਿਤਸਰ ਦੇ ਮੇਅਰ ਦੀਆਂ ਚੋਣਾਂ ਪੂਰੀਆਂ ਹੋਣ ਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ …

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ‘ਤੇ ਵਿੰਨ੍ਹਿਆ ਨਿਸ਼ਾਨਾ

ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਗਈ। …

ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਪੰਜਾਬ ਬੀਜੇਪੀ ਮਹਿਲ਼ਾ ਮੋਰਚਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ …

Leave a Reply

Your email address will not be published. Required fields are marked *