Breaking News

ਬਾਬਾ ਦੀਪ ਸਿੰਘ ਜੀ ਨੇ ਕਿਵੇਂ ਸੁਣੀ ਇੱਕ ਧੀ ਦੀ ਪੁਕਾਰ

ਧੰਨ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਬਹੁਤ ਹੀ ਨਿਆਰੀ ਹੈ ਜੀ ਜਿਹੜਾ ਵੀ ਇਸ ਦਰ ਦੇ ਉੱਤੇ ਸ਼ਰਧਾ ਦੇ ਨਾਲ ਆ ਗਿਆ ਤੇ ਆ ਕੇ ਅਰਦਾਸ ਕੀਤੀ ਤੇ ਜਾਪ ਕੀਤਾ ਫਿਰ ਖੰਡੇ ਵਾਲੇ ਬਾਪੂ ਨੇ ਉਹਦੀਆਂ ਝੋਲੀਆਂ ਤਾਂ ਖੁਸ਼ੀਆਂ ਨਾਲ ਭਰ ਦਿੱਤੀਆਂ ਉਹਨਾਂ ਨੂੰ ਕਦੇ ਵੀ ਖਾਲੀ ਨਹੀਂ ਮੋੜਿਆ ਇਕ ਇੱਕ ਵਾਰ ਦੀ ਘਟਨਾ ਹੈ ਕਿ ਇੱਕ ਬੱਚੀ ਦਾ ਕਿਤੇ ਰਿਸ਼ਤਾ ਨਹੀਂ ਸੀ ਹੋ ਰਿਹਾ ਜੇਕਰ ਰਿਸ਼ਤਾ ਹੋ ਵੀ ਜਾਂਦਾ ਸੀ ਤਾਂ ਨੇਪਰੇ ਨਹੀਂ ਸੀ ਚੜਦਾ ਉਹ ਬੱਚੇ ਵੀ ਬਹੁਤ ਉਦਾਸ ਸੀ

ਤੇ ਉਹਦੇ ਮਾਤਾ ਪਿਤਾ ਵੀ ਬਹੁਤ ਉਦਾਸ ਹਨ ਕਰਦੇ ਵਿੱਚ ਬਹੁਤ ਹੀ ਕਲੇਸ਼ ਚੱਲਦਾ ਸੀ ਕਿ ਸਾਡੀ ਧੀ ਦਾ ਸਾਡੇ ਬੱਚੀ ਦਾ ਰਿਸ਼ਤਾ ਨੇਪਰੇ ਕਿਉਂ ਨਹੀਂ ਚੜ ਰਿਹਾ ਕਹਿੰਦੇ ਕਿ ਘਰ ਵਿੱਚ ਉਦਾਸੀ ਵੇਖ ਕੇ ਬੱਚੀ ਦੇ ਪਿਤਾ ਨੇ ਇੱਕ ਪਲੈਨ ਬਣਾ ਲਿਆ ਕਿ ਚਲੋ ਕਿਤੇ ਘੁੰਮ ਕੇ ਆਉਂਦੇ ਹਾਂ ਬੱਚੀ ਦਾ ਮਨ ਹੋਰ ਹੋ ਜਾਵੇਗਾ

ਇਹ ਤਿੰਨੇ ਹੀ ਬੱਚੇ ਤੇ ਉਸਦੇ ਮਾਤਾ ਪਿਤਾ ਤੋਰ ਤੇ ਚਲੇ ਗਏ ਜਦ ਇਧਰ ਸ਼ਿਮਲੇ ਵਗੈਰਾ ਵੱਲ ਗਏ ਤਾਂ ਉੱਥੇ ਜਾ ਕੇ ਉਹਨਾਂ ਨੇ ਰਾਤ ਇੱਕ ਕਮਰਾ ਲੈ ਲਿਆ ਤੇ ਜਦੋਂ ਸਵੇਰੇ ਉੱਠੇ ਉੱਠ ਕੇ ਇਸ਼ਨਾਨ ਪਾਣੀ ਕੀਤਾ ਤੇ ਕੀ ਹੋਇਆ ਕਿ ਉਸ ਲੜਕੀ ਦੀ ਮਾਂ ਦੀ ਨਿਗਹਾ ਪਿਛੇ ਵਾਰੀ ਥਾਣੀ ਬਾਜ਼ਾਰ ਵਿੱਚ ਪੈ ਗਈ ਤੇ

ਉੱਥੇ ਇੱਕ ਦੁਕਾਨ ਸੀ ਜਿਸ ਦੁਕਾਨ ਤੇ ਇੱਕ ਬੋੜ ਲੱਗਾ ਹੋਇਆ ਹੈ ਕਿ ਆਪਣਾ ਹੱਥ ਦਿਖਾਓ ਤੇ ਭਵਿੱਖ ਜਾਣ ਲਓ ਇਸ ਲਈ ਬੱਚੀ ਦੀ ਮਾਂ ਨੇ ਆਪਣੇ ਘਰ ਵਾਲੇ ਦੇ ਨਾਲ ਸਲਾਹ ਕੀਤੀ ਕਿ ਆਪਾਂ ਵੀ ਉੱਥੇ ਜਾ ਕੇ ਆਪਣੇ ਬੱਚੀ ਦੇ ਬਾਰੇ ਵਿੱਚ ਪੁੱਛ ਕੇ ਆਉਂਦੇ ਹਾਂ ਕਿ ਰਿਸ਼ਤੇ ਬੜੇ ਹੀ ਆਉਂਦੇ ਹਨ

ਪਰ ਸਿਰੇ ਤਾਂ ਕੋਈ ਵੀ ਨਹੀਂ ਚੜ ਰਿਹਾ ਇਹ ਕੀ ਕਾਰਨ ਹੈ ਤੇ ਉਸ ਬੱਚੀ ਦਾ ਜਿਹੜਾ ਪਿਤਾ ਸੀ ਉਹ ਕਹਿਣ ਲੱਗਾ ਕਿ ਮੈਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦਾ ਮੈਂ ਤਾਂ ਗੁਰੂ ਸਾਹਿਬ ਨੂੰ ਮੰਨਦਾ ਹਾਂ ਇਹ ਸਾਰੇ ਹੀ ਪਖੰਡ ਹਨ ਮੈਂ ਇਹਨਾਂ ਵਹਿਮਾਂ ਨੂੰ ਨਹੀਂ ਮੰਨਦਾ ਤੇ ਉਸ ਬੱਚੀ ਦੀ ਮਾਂ ਕਹਿਣ ਲੱਗੀ ਕਿ ਮੰਨਣ ਨੂੰ ਤਾਂ ਮੈਂ ਵੀ ਨਹੀਂ ਮੰਨਦੀ ਪਰ ਤੁਹਾਨੂੰ ਕਹਿ ਰਹੀ ਹਾਂ

ਪਰ ਜਦੋਂ ਆਪਾਂ ਇਥੇ ਆਏ ਹਾਂ ਬਸ ਪੁੱਛਣਾ ਹੀ ਹੈ ਅਸੀਂ ਮੰਨਣਾ ਥੋੜੀ ਹੈ ਕਿਸੇ ਨੂੰ ਚਲੋ ਪੁੱਛ ਆਈਏ ਪੰਡਿਤ ਕੋਲ ਜਾਣ ਵਿੱਚ ਤਾਂ ਕੋਈ ਹਰਜ ਨਹੀਂ ਹੈ ਕਹਿੰਦਾ ਕਿ ਚਲੋ ਘਰਵਾਲੀ ਨੇ ਘਰ ਵਾਲੇ ਨੂੰ ਮਨਾ ਲਿਆ ਤੇ ਜਦੋਂ ਉਥੇ ਗਏ ਉਸਨੇ ਬੱਚੀ ਦਾ ਹੱਥ ਵੇਖਿਆ ਮਸਤਕ ਵੇਖਿਆ ਤੇ ਉਹ ਜਿਹੜਾ ਪੰਡਿਤ ਸੀ ਉਹ ਕਹਿਣ ਲੱਗਾ ਇਸ ਬੱਚੀ ਦਾ ਰਿਸ਼ਤਾ ਹੋਣ ਦੀ ਗੱਲ ਤਾਂ ਛੱਡੋ

ਇਸ ਬੱਚੀ ਦੇ ਕਰਮਾਂ ਵਿੱਚ ਤਾਂ ਵਰ ਹੈ ਹੀ ਨਹੀਂ ਹੈ ਇਸ ਬੱਚੀ ਦਾ ਰਿਸ਼ਤਾ ਤਾਂ ਹੋ ਹੀ ਨਹੀਂ ਸਕਦਾ ਇਸ ਜਨਮ ਤਾਂ ਕੀ ਅਗਲੇ ਸੱਤ ਜਨਮ ਇਸ ਬੱਚੀ ਦਾ ਰਿਸ਼ਤਾ ਨਹੀਂ ਹੋ ਸਕਦਾ ਉਹ ਪੰਡਿਤ ਕਈ ਜਨਮਾਂ ਦੀ ਗੱਲ ਕਰਦਾ ਹੈ ਤੇ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਉਹ ਪਹਿਲਾਂ ਨਾਲੋਂ ਵੀ ਬਹੁਤ ਉਦਾਸ ਹੋ ਗਏ

ਇਹ ਗੱਲ ਸੁਣ ਕੇ ਹੋਰ ਉਦਾਸੀ ਛਾ ਗਈ ਹੁਣ ਉਹਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲੱਗ ਰਿਹਾ ਨਾ ਕੋਈ ਪਹਾੜ ਤੇ ਨਾ ਕੋਈ ਸ਼ਿਮਲਾ ਕਿਉਂਕਿ ਉਹਨਾਂ ਦਾ ਮਨ ਹੁਣ ਉਦਾਸ ਸੀ ਬਹੁਤ ਹੀ ਚਿੰਤਾ ਲੱਗ ਗਈ ਪਰੇਸ਼ਾਨੀ ਹੋ ਗਈ ਦਿਲ ਨੂੰ ਤੇ ਹੁਣ ਉਥੋਂ ਤੁਰ ਪਏ ਤੇ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਬਸੋਂ ਉਤਰੇ ਉਸੇ ਹੀ ਸਮੇਂ ਜਿੰਨੇ ਹੀ ਬਹੁਤ ਉਦਾਸ ਸਨ ਤੇ ਜਦੋਂ ਬੰਦੇ ਦੇ ਭਾਗ ਜਾਗਦੇ ਹਨ

ਤਾਂ ਕੋਈ ਨਾ ਕੋਈ ਰੱਬ ਦਾ ਪਿਆਰੇ ਦੀ ਰੂਹ ਜਰੂਰ ਮਿਲ ਜਾਂਦੀ ਹੈ ਬਖਸ਼ਿਆ ਹੋਇਆ ਦਾ ਮੇਲ ਹੋ ਜਾਣਾ ਬਹੁਤ ਹੀ ਵਡਭਾਗਾ ਸਮਾਂ ਹੁੰਦਾ ਹੈ ਜਦੋਂ ਹੀ ਉਹ ਬਸ ਤੋਂ ਉਤਰੇ ਤਾਂ ਉੱਥੇ ਉਸ ਬੱਚੀ ਦੇ ਪਿਤਾ ਦਾ ਇੱਕ ਪੁਰਾਣਾ ਦੋਸਤ ਮਿਲ ਗਿਆ ਉਹ ਮਿਲ ਕੇ ਬਹੁਤ ਹੀ ਖੁਸ਼ ਹੋਇਆ ਤੇ ਗੱਲ ਵਕੜੀ ਪਾ ਲਈ ਤੇ ਨਾਲ ਹੀ ਉਸ ਦੋਸਤ ਨੇ ਪੁੱਛਿਆ ਕਿ ਭਰਾਵਾ ਇਹ ਗੱਲ ਹੈ ਬੜਾ ਹੀ ਉਦਾਸ ਦੇਖ ਰਿਹਾ ਹੈ ਤੂੰ ਵੀ ਪਰੇਸ਼ਾਨ ਹੈ ਬੱਚੀ ਵੀ ਪਰੇਸ਼ਾਨ ਹੈ ਤੁਸੀਂ

ਸਾਰੇ ਇਨੇ ਦੁਖੀ ਦੁਖੀ ਕਿਉਂ ਹੋ ਬਹੁਤ ਹੀ ਤੁਹਾਡੇ ਚਿਹਰੇ ਲਟਕੇ ਹੋਏ ਹਨ ਕੀ ਗੱਲ ਹੈ ਮੈਨੂੰ ਤਾਂ ਦੱਸੋ ਕਿ ਗੱਲ ਕੀ ਬਣ ਗਈ ਉਹ ਕਹਿੰਦਾ ਕਿ ਭਰਾ ਦੱਸਣਾ ਕੀ ਆ ਕਿ ਆਹ ਸਾਡੇ ਧੀ ਹੈ ਤੇ ਇਹਦਾ ਕਈ ਵਾਰ ਰਿਸ਼ਤਾ ਕੀਤਾ ਤੇ ਅਸੀਂ ਇਸ ਦਾ ਕਈ ਵਾਰ ਰਿਸ਼ਤਾ ਕੀਤਾ ਰਿਸ਼ਤਾ ਹੋ ਵੀ ਜਾਂਦਾ ਹੈ

ਪਰ ਟੁੱਟ ਜਾਂਦਾ ਹੈ ਇਸ ਕਰਕੇ ਅਸੀਂ ਬਹੁਤ ਹੀ ਪਰੇਸ਼ਾਨ ਹਾਂ ਉਦਾਸੀ ਹੋਣ ਕਰਕੇ ਅਸੀਂ ਸ਼ਿਮਲੇ ਘੁੰਮਣ ਗਏ ਸੀ ਕਿ ਉੱਥੇ ਜਾ ਕੇ ਸਾਡਾ ਮਨ ਸ਼ਾਇਦ ਹੋਰ ਹੋ ਜਾਵੇ ਪਰ ਅਸੀਂ ਤਾਂ ਉਥੇ ਜਾ ਕੇ ਹੋਰ ਪਰੇਸ਼ਾਨ ਹੋ ਗਏ ਹਾਂ ਉਸਨੇ ਕਿਹਾ ਕਿ ਇਸ ਵਿਸ਼ੇ ਕਾਰਨ ਕੀ ਹੈ ਕਿ ਤੁਸੀਂ ਉਥੇ ਜਾ ਕੇ ਹੋਰ ਪਰੇਸ਼ਾਨ ਹੋ ਗਏ ਹੋ ਕਹਿੰਦਾ ਅਸੀਂ ਉਥੇ ਪੰਡਿਤ ਨੂੰ ਹੱਥ ਦਿਖਾਇਆ ਸੀ

ਉਸਨੇ ਦੱਸਿਆ ਕਿ ਇਸ ਬੱਚੀ ਦੇ ਕਰਮਾਂ ਦੇ ਵਿੱਚ ਵਰ ਹੈ ਹੀ ਨਹੀਂ ਹੈ ਇਸ ਬੱਚੀ ਦੇ ਕਰਮਾਂ ਚ ਵਿਆਹ ਹੀ ਨਹੀਂ ਹੈ ਇੱਕ ਜਨਮ ਤਾਂ ਕੀ 7 ਜਨਮ ਇਸਦਾ ਵਿਉ ਨਹੀਂ ਹੋ ਸਕਦਾ ਕਹਿੰਦੇ ਕਿ ਅਸੀਂ ਹੋਰ ਉਦਾਸ ਹੋ ਗਏ ਹਾਂ ਤੇ

ਉਹ ਕਹਿੰਦਾ ਕਿ ਇਸਦੇ ਕਰਮਾਂ ਚ ਵਰ ਨਹੀਂ ਹੈ ਤੇ ਮਾਂ ਬਾਪ ਨੂੰ ਬਹੁਤ ਹੀ ਦੁੱਖ ਲੱਗ ਗਿਆ ਹੈ। ਤੇ ਬੱਚੇ ਵੀ ਦੁਖੀ ਹੈ ਪਰੇਸ਼ਾਨ ਹੈ ਕਿ ਹੁਣ ਕੀ ਬਣੇਗਾ ਤੇ ਉਹ ਜਿਹੜਾ ਦੋਸਤ ਸੀ ਉਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਾਬੇ ਸ਼ਹੀਦਾਂ ਤੋਂ ਹੁਣੇ ਹੋ ਕੇ ਹੀ ਆਇਆ ਸੀ

ਉਸਨੇ ਕਿਹਾ ਬੜੀ ਜਗਹਾ ਤੇ ਗਏ ਹੋਵੋਗੇ ਤੁਸੀਂ ਮੇਰੀ ਬੇਨਤੀ ਮੰਨੋ ਕਿ ਵਹਿਮਾਂ ਭਰਮਾਂ ਦੇ ਵਿੱਚ ਨਾ ਪਾਓ ਕਿਸੇ ਪੰਡਤਾਂ ਦੇ ਪਿੱਛੇ ਨਾ ਲੱਗੋ ਕਿ ਬਾਬਾ ਦੀਪ ਸਿੰਘ ਦੇ ਦਰ ਤੇ ਮੱਥਾ ਟੇਕੋ ਤੇ ਬਾਬਾ ਦੀਪ ਸਿੰਘ ਜੀ ਤੁਹਾਡੇ ਸਾਰੇ ਹੀ ਕਾਰਜ ਖੁਦ ਆਪ ਰਾਸ ਕਰ ਦੇਣਗੇ ਕਿ ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ਉਸਨੇ ਬੱਚੀ ਨੂੰ ਪੁੱਛਿਆ ਕਿ ਤੂੰ ਇੱਕ ਗੱਲ ਮੰਨੇਗੀ

ਕਹਿੰਦੀ ਕਿ ਹਾਂਜੀ ਅੰਕਲ ਜੀ ਦੱਸੋ ਕਹਿੰਦੇ ਕਿ ਤੂੰ ਇਦਾਂ ਕਰਨਾ ਹੈ ਕਿ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਣਾ ਹੈ ਦਰਬਾਰ ਸਾਹਿਬ ਤੋਂ ਫਿਰ ਜਾ ਕੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਮਸਕਾਰ ਕਰਨੀ ਹੈ ਤੇ

ਮੱਥਾ ਟੇਕਣਾ ਹੈ ਤੇ ਤੂੰ ਫਿਰ ਸੁਖਮਨੀ ਸਾਹਿਬ ਦੇ ਪਾਠ ਜਿੰਨੇ ਵੀ ਹੋ ਸਕਣ ਤੇ ਰੋਜਾਨਾ ਹੀ ਕਰਨੇ ਹਨ ਇਕ ਦਿਨ ਵੀ ਤੂੰ ਨਾਗਾ ਨਹੀਂ ਪਾਉਣਾ ਉਥੇ ਝਾੜੂ ਫੇਰਨਾ ਪੋਚਾ ਲਗਾਉਣਾ ਤੇ ਲੰਗਰਾਂ ਦੀ ਸੇਵਾ ਵੀ ਕਰਨੀ ਹੈ ਜਿੱਥੇ ਵੀ ਤੈਨੂੰ ਸੇਵਾ ਮਿਲ ਜਾਵੇ ਤੂੰ ਉਥੇ ਸੇਵਾ ਹੀ ਕਰਦੇ ਰਹਿਣਾ ਹੈ ਕਹਿੰਦੇ ਨੇ ਕਿ ਫਿਰ ਬੱਚੇ ਨੇ ਮਨ ਬਣਾ ਲਿਆ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ

ਜਿੱਥੇ ਅਸੀਂ ਇਨਾ ਘੁੰਮੇ ਹਾਂ ਹੁਣ ਕਿਰਪਾ ਕਰਕੇ ਮੇਰੇ ਤੇ ਅਹਿਸਾਨ ਕਰ ਦਿਓ ਕਿ ਮੈਂ ਇੱਕ ਮਹੀਨਾ ਇੱਥੇ ਹੀ ਰਹਿਣਾ ਚਾਹੁੰਦੀ ਹਾਂ ਮੈਨੂੰ ਕਮਰੇ ਦਾ ਪ੍ਰਬੰਧ ਕਰ ਦਿਓ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਅਮਰ ਸ਼ਹੀਦ ਦੇ ਦਰ ਤੇ ਬਸ ਸੇਵਾ ਹੀ ਕਰਨੀ ਚਾਹੁੰਦੀ ਹਾਂ ਕਹਿੰਦੀ ਕਿ ਉਸ ਬੱਚੀ ਨੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਖਾਣਾ ਪੀਣਾ ਸੌਣਾ ਸਭ ਕੁਝ ਭੁੱਲ ਗਈ ਬਸ ਦਿਨ ਰਾਤ ਉੱਥੇ ਸੇਵਾ ਹੀ ਕਰਦੀ ਰਹੀ ਤੇ ਝਾੜੂ ਮਾਰਦੀ ਕਦੇ ਲੰਗਰ ਬਣਾਉਂਦੀ ਤੇ ਕਦੇ ਲੰਗਰ ਵਰਤਾਉਂਦੀ ਬਹੁਤ ਹੀ ਸੇਵਾ ਕੀਤੀ

ਉਸ ਧੀ ਨੇ ਕਹਿੰਦੀ ਕਿ ਫਿਰ ਖੰਡੇ ਵਾਲਾ ਬਾਪੂ ਜਦੋਂ ਖੁਸ਼ ਹੋ ਗਿਆ ਤੇ 21 ਦਿਨ ਬਤੀਤ ਹੋ ਗਈ ਤੇ 22ਵੇਂ ਦਿਨ ਉੱਥੇ ਇੱਕ ਪਰਿਵਾਰ ਆਇਆ ਉਹ ਜਦ ਬੱਚੀ ਨੂੰ ਮਿਲਿਆ ਬੱਚੇ ਦਾ ਚਿਹਰਾ ਦੇਖਿਆ ਸੇਵਾ ਕਰਦੀ ਨੂੰ ਵੇਖਿਆ ਬਹੁਤ ਹੀ ਪ੍ਰਸੰਨ ਹੋਏ ਤੇ ਉਹਨਾਂ ਨੇ

ਬੱਚੀ ਦੀ ਮਾਤਾ ਪਿਤਾ ਦੇ ਨਾਲ ਮੇਲ ਕੀਤਾ ਤੇ ਕਿਹਾ ਅਸੀਂ ਆਪਣੇ ਸਪੁੱਤਰ ਲਈ ਇਸ ਬੱਚੀ ਦਾ ਰਿਸ਼ਤਾ ਮੰਗਦੇ ਹਾਂ ਜੀ ਜਿਸ ਦਾ ਕਿਤੇ ਰਿਸ਼ਤਾ ਹੁੰਦਾ ਨਹੀਂ ਸੀ ਬਾਬੇ ਖੰਡੇ ਵਾਲੇ ਬਾਪੂ ਨੇ ਕਿਰਪਾ ਕਰ ਦਿੱਤੀ ਆਪ ਰਿਸ਼ਤਾ ਮੰਗ ਕੇ ਉਹਨਾਂ ਨੇ ਰਿਸ਼ਤਾ ਲੈ ਲਿਆ ਤੇ ਕਹਿੰਦੇ ਜਦੋਂ ਰਿਸ਼ਤਾ ਮੰਗਿਆ ਮਾਂ ਬਾਪ ਬੜੇ ਖੁਸ਼ ਹੋਏ ਤੇ

ਜਦੋਂ ਰਿਸ਼ਤੇ ਦੀ ਗੱਲ ਪੱਕੀ ਹੋ ਗਈ ਤੇ ਕਹਿੰਦੇ ਕਿ ਅਸੀਂ ਬੱਚੀ ਨੂੰ ਨਾਲ ਹੀ ਲੈ ਕੇ ਜਾਣਾ ਹੈ ਕਹਿੰਦੇ ਕਿ ਵਿਆਹ ਵੀ ਹੋ ਗਿਆ ਬੱਚੀ ਕੈਨੇਡਾ ਵੀ ਚਲੀ ਗਈ ਜਦ ਚਾਰ ਪੰਜ ਸਾਲ ਬਾਅਦ ਵਾਪਸ ਭਰਤੀ ਤੇ ਉਦੋਂ ਉਸਦੇ ਦੋ ਬੱਚੇ ਸਨ ਤੇ ਆ ਕੇ ਆਪਣੇ ਪਿਤਾ ਜੀ ਨੂੰ ਕਹਿੰਦੀ ਕਿ ਪਿਤਾ ਜੀ ਮੈਂ ਹੁਣ ਬਾਬਾ ਜੀ ਦੇ ਦਰ ਤੇ ਨਮਸਕਾਰ ਕਰ ਲਈ ਹੈ

ਮੈਂ ਦਰਬਾਰ ਸਾਹਿਬ ਤੇ ਸ਼ਹੀਦਾਂ ਸਾਹਿਬ ਮੱਥਾ ਟੇਕ ਆਈ ਹਾਂ ਹੁਣ ਮੈਂ ਫਿਰ ਉਸੇ ਹੀ ਤੌਰ ਤੇ ਜਾਣਾ ਚਾਹਾਂਗੀ ਸ਼ਿਮਲੇ ਵਗੈਰਾ ਤੇ ਮਾਤਾ ਪਿਤਾ ਕਹਿੰਦੇ ਕਿ ਬੇਟਾ ਠੀਕ ਹੈ ਜੇਕਰ ਤੇਰੀ ਇੱਛਾ ਹੈ ਤਾਂ ਚਲੇ ਜਾਂਦੇ ਹਾਂ

ਉਹਨਾਂ ਸਾਰੀ ਫੈਮਿਲੀ ਨੇ ਤਿਆਰੀ ਕਰ ਲਈ ਫਿਰ ਉੱਥੇ ਹੀ ਪਹੁੰਚ ਗਏ ਜਾ ਕੇ ਕਮਰਾ ਲਿਆ ਸਵੇਰੇ ਉੱਠੇ ਤੇ ਬੱਚੀ ਨੇ ਸਾਦਾ ਜਿਹਾ ਸੂਟ ਪਾ ਲਿਆ ਤੇ ਮਾਤਾ ਪਿਤਾ ਨੂੰ ਕਹਿੰਦੀ ਕਿ ਤੁਸੀਂ ਮੇਰੇ ਬੱਚਿਆਂ ਨੂੰ ਪਿਛਾ ਕਰਕੇ ਰੱਖਣਾ ਹੈ ਤੇ ਮੈਂ ਅੱਗੇ ਇਕੱਲੀ ਹੀ ਜਾਵਾਂਗੀ ਕਹਿੰਦੇ ਕਿ ਜਦ ਉਹ ਬੱਚੀ ਉਸੇ ਹੀ ਦੁਕਾਨ ਤੇ ਗਈ

ਉਸ ਪੰਡਿਤ ਦੇ ਕੋਲ ਹੱਥ ਵਿਖਾਉਣ ਤਾਂ ਉਸ ਪੰਡਿਤ ਨੇ ਕਿਹਾ ਜਿਸ ਪੰਡਿਤ ਨੇ ਕਿਹਾ ਸੀ ਕਿ ਇਸਦਾ ਕਈ ਜਨਮ ਵਿਆਹ ਨਹੀਂ ਹੋਣਾ ਤੇ ਉਸਨੇ ਬੱਚੀ ਨੂੰ ਵੇਖ ਕੇ ਦੂਰੋਂ ਹੀ ਰੌਲਾ ਪਾ ਦਿੱਤਾ ਕਿ ਚਲੇ ਜਾ ਚਲੇ ਜਾ ਇਥੋਂ ਪਿੱਛੇ ਚਲੇ ਜਾ ਇਹਨਾਂ ਨੂੰ ਤਾਂ ਮੈਂ ਦੱਸਿਆ ਸੀ ਕਿ ਤੁਹਾਡੀ ਧੀ ਦਾ ਵਿਆਹ ਨਹੀਂ ਹੋਣਾ ਇਹ ਫਿਰ ਆ ਗਏ ਹਨ

ਉਹ ਬੱਚੇ ਉਥੇ ਹੀ ਖੜੀ ਰਹੀ ਇਨੀ ਨੂੰ ਪਿੱਛੇ ਉਸਦਾ ਪਿਤਾ ਆਇਆ ਉਸਨੇ ਪੁੱਤਰ ਨੂੰ ਟੇਬਲ ਤੇ ਬਿਠਾ ਦਿੱਤਾ ਜਿਹੜਾ ਟੇਬਲ ਉਸ ਪੰਡਿਤ ਦੇ ਅੱਗੇ ਪਿਆ ਹੋਇਆ ਸੀ ਤੇ ਜਦੋਂ ਮਾਤਾ ਆਈ ਉਸਨੇ ਦੂਜਾ ਪੁੱਤਰ ਵੀ ਉਸੇ ਟੇਬਲ ਤੇ ਬਿਠਾ ਦਿੱਤਾ ਪੰਡਿਤ ਕਹਿੰਦਾ ਕਿ ਇਹ ਕੀ ਹੈ ਕਹਿੰਦੇ ਕਿ ਪੰਡਿਤ ਜੀ ਤੁਸੀਂ ਤਾਂ ਕਹਿੰਦੇ ਸੀ ਇਸ ਬੱਚੀ ਦਾ ਸੱਤ ਜਨਮ ਵਿਉ ਨਹੀਂ ਹੋ ਸਕਦਾ

ਪੰਡਿਤ ਕਹਿੰਦਾ ਕਿ ਇਹ ਬੱਚੇ ਕਿਹਦੇ ਨੇ ਇਹਨਾਂ ਨੂੰ ਚੁੱਕੋ ਇਥੋਂ ਮਾਤਾ ਪਿਤਾ ਨੇ ਕਿਹਾ ਕਿ ਇਸੇ ਧੀ ਦੇ ਨੇ ਦੋ ਪੁੱਤਰ ਹੋਏ ਨੇ ਤੇ ਇਸਦਾ ਵਿਆਹ ਵੀ ਹੋਇਆ ਹੈ ਉਹ ਵੀ ਕੈਨੇਡਾ ਦੇ ਵਿੱਚ

ਪੰਡਿਤ ਹੈਰਾਨ ਰਹਿ ਗਿਆ ਇਹ ਕਿਵੇਂ ਹੋ ਸਕਦਾ ਹੈ ਕਹਿੰਦਾ ਕਿ ਮੇਰੀ ਅੱਜ ਤੱਕ ਕੋਈ ਵੀ ਕਹੀ ਹੋਈ ਗੱਲ ਕਦੇ ਵੀ ਗਲਤ ਨਹੀਂ ਹੋਈ ਜਰੂਰ ਤੁਹਾਡੇ ਤੇ ਕੋਈ ਬਖਸ਼ਿਸ਼ ਹੋ ਗਈ ਹੈ ਉਹ ਵੀ ਅਕਾਲ ਪੁਰਖ ਦੀ ਜਿਸਨੇ ਰੇਖ ਵਿੱਚ ਮੇਖ ਮਾਰ ਦਿੱਤੀ ਹੈ ਤੇ ਜਿਸ ਦੀ ਸੇਵਾ ਦਾ ਫਲ ਤੁਹਾਨੂੰ ਮਿਲਿਆ ਹੈ

ਕਹਿੰਦੇ ਕਿ ਫਿਰ ਉਹ ਪੰਡਿਤ ਨੂੰ ਜਦ ਸਾਰੇ ਵਾਰਤਾ ਦੱਸੀ ਤਾਂ ਉਹ ਹੈਰਾਨ ਰਹਿ ਗਿਆ ਤੇ ਕਹਿੰਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਦੀ ਕਿਰਪਾ ਹੋਈ ਹੈ ਤੁਹਾਡੇ ਤੇ ਫਿਰ ਉਹ ਪੰਡਿਤ ਕਹਿੰਦਾ ਸ਼ਹੀਦਾਂ ਅੱਗੇ ਤਾਂ ਮੇਰਾ ਵੀ ਸੀਸ ਝੁਕਦਾ ਹੈ ਉਹਨਾਂ ਦਾ ਕਿਹਾ ਤਾਂ ਦਰਗਾਹੇ ਚੱਲਦਾ ਹੈ ਕਿ

ਉਹ ਤਾਂ ਪੁੱਠੇ ਲੇਖ ਵੀ ਸਿੱਧੇ ਕਰ ਸਕਦੇ ਹਨ ਕਿਉਂਕਿ ਉਹਨਾਂ ਦੇ ਹੱਥ ਵਿੱਚ ਜਿਹੜਾ ਖੰਡਾ ਹੈ ਉਹ 18 ਸਵੇਰ ਦਾ ਹੈਡੀ ਕਿਰਪਾ ਹੈ ਉਸ ਅਮਰ ਸ਼ਹੀਦ ਦੇ ਵਿੱਚ ਇਸ ਲਈ ਤੁਸੀਂ ਵੀ ਆਪਣਾ ਵਿਸ਼ਵਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਉੱਪਰ ਬਣਾ ਕੇ ਰੱਖਣਾ ਜੀ

ਕਿਉਂਕਿ ਉਹ ਇਦਾਂ ਹੀ ਸਾਰਿਆਂ ਦੇ ਪੁੱਠੇ ਕਾਰਜ ਵੀ ਸਿੱਧੇ ਕਰ ਦਿੰਦੇ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

About admin

Check Also

Budget 2024, Economic Survey Live Updates: Economic Survey highlights India’s strengths and reform outcomes, says PM Narendra Modi

Finance Minister Nirmala Sitharaman tabled the Economic Survey 2023-2024 on Monday, just before the highly …

USA President Donald Trump promise to Grant Green Cards to all foreign college graduates

June 21, 2024 In a surprising turn of events, former United States President Donald Trump …

ਕਿਸਾਨ ਕਹਿੰਦੇ ਸਰਕਾਰ ਦੇ ਹਾੜੇ ਕੱਢ ਲਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ 800 ਏਕੜ ਜ਼ਮੀਨ ਤਰਸ ਰਹੀ ਪਾਣੀ ਨੂੰ

ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿਉਂਕਿ ਜੇਕਰ ਸਰਕਾਰ ਦੂਜੀਆਂ …

Leave a Reply

Your email address will not be published. Required fields are marked *