Breaking News

ਬੈਲਜੀਅਮ ਦਾ ਪਹਿਲਾ ਸਿੱਖ ਸਿਆਸਤਦਾਨ ਬਣਿਆ 22 ਸਾਲਾ ਸੁਖਪ੍ਰੀਤ ਸਿੰਘ, ਕੌਂਸਲ ਚੌਣਾਂ ’ਚ ਜਿੱਤ ਕੀਤੀ ਹਾਸਲ

ਬੈਲਜੀਅਮ ਦੇ ਸ਼ਹਿਰ ਇੰਗਲਮੁਨਸਟਰ ਵਿੱਚ ਹੋਈਆਂ ਸਥਾਨਕ ਸਿਟੀ ਕੌਂਸਲ ਚੌਣਾਂ ਵਿੱਚ ਸੁਖਪ੍ਰੀਤ ਸਿੰਘ ਨੇ ਨਿਊ ਫਲੇਮਿਸ਼ ਅਲਾਇੰਸ (ਰਾਜਨੀਤਕ ਪਾਰਟੀ) ਵਜੋਂ ਜਿੱਤ ਪ੍ਰਾਪਤ ਕਰ ਕੇ ਬੈਲਜੀਅਮ ਦੇ ਇਤਿਹਾਸ ਵਿੱਚ ਪਹਿਲੇ ਸਿੱਖ ਮੈਂਬਰ ਵਜੋਂ ਛੋਟੀ ਉਮਰੇ ਵੱਡੀ ਪੁਲਾਂਘ ਪੁੱਟ ਪੰਜਾਬ ਭਾਰਤ ਦਾ ਨਾਮ ਰੌਸ਼ਨ ਕਰ ਇਤਿਹਾਸ ਸਿਰਜਿਆ ਹੈ। ਨਿਊ ਫਲੇਮਿਸ਼ ਅਲਾਇੰਸ ਬੈਲਜੀਅਮ ਵਿੱਚ ਇੱਕ ਫਲੇਮਿਸ਼ ਰਾਸ਼ਟਰਵਾਦੀ ਅਤੇ ਰੂੜੀਵਾਦੀ ਸਿਆਸੀ ਪਾਰਟੀ ਹੈ ਜਿਸ ਦੀ ਸਥਾਪਨਾ 2001 ਵਿੱਚ ਹੋਈ ਸੀ।

22 ਸਾਲਾਂ ਸੁਖਪ੍ਰੀਤ ਸਿੰਘ ਦੇ ਪਿਤਾ ਦਇਆ ਸਿੰਘ ਪੰਜਾਬ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਦਾਰਾਪੁਰ ਤੋਂ ਚੰਗੇ ਭਵਿੱਖ ਲਈ ਚਾਲੀ ਸਾਲ ਪਹਿਲਾਂ ਯੂਰਪ ਆਏ ਸਨ ਜਿੱਥੇ ਸਖ਼ਤ ਮਿਹਨਤ ਤੋਂ ਬਾਦ ਉਨਾ ਦੇ ਪੁੱਤਰ ਸੁਖਪ੍ਰੀਤ ਸਿੰਘ ਨੇ ਸਥਾਨਕ ਕੌਂਸਲ ਦੀ ਚੌਣ ਜਿੱਤੀ।

ਜ਼ਿਕਰਯੋਗ ਹੈ ਕਿ ਸੁਖਪ੍ਰੀਤ ਸਿੰਘ ਨੇ ਕੌਂਸਲਰ ਸਮੇਤ ਐਮ ਐਲ ਏ ਲਈ ਵੀ ਚੌਣ ਲੜੀ ਸੀ ਪਰੰਤੂ ਰੂਲਗ ਪਾਰਟੀ ਦੇ ਹੋਣ ਦੇ ਬਾਵਜੂਦ ਵੈਸਟ-ਫਲੈਂਡਰਜ਼ ਲਈ 3108 ਮਿਲਣ ਤੇ ਚੋਣ ਹਾਰ ਗਏ ਪਰੰਤੂ ਬੈਲਜੀਅਮ ਵਿੱਚ ਨੌਜਵਾਨ ਵਿਦਿਆਰਥੀ ਵਜੋਂ ਪਹਿਲੀ ਵਾਰ ਚੋਣ ਲਈ ਇਹ ਸ਼ਾਨਦਾਰ ਪ੍ਰਦਰਸ਼ਨ ਗਿਣਿਆ ਗਿਆ। ਕੌਂਸਲਰ ਸੁਖਪ੍ਰੀਤ ਸਿੰਘ ਰਾਜਨੀਤੀ ਦੇ ਨਾਲ ਉਚੇਰੀ ਵਿੱਦਿਆ ਵੀ ਹਾਸਲ ਕਰ ਰਿਹਾ ਹੈ। ਸੁਖਪ੍ਰੀਤ ਸਿੰਘ ਮਾਂ ਬੋਲੀ ਪੰਜਾਬੀ ਤੇ ਬੈਲਜੀਅਮ ਭਾਸ਼ਾ ਤੇ ਚੰਗੀ ਪਕੜ ਹੈ।

ਸੁਖਪ੍ਰੀਤ ਸਿੰਘ ਦੇ ਬੈਲਜੀਅਮ ਦਾ ਪਹਿਲਾ ਸਿੱਖ ਸਿਆਸਤਦਾਨ ਚੁਣੇ ਜਾਣ ਤੇ ਦੇਸ ਵਿਦੇਸ਼ ਤੋ ਸ਼ੁਭ ਚਿੰਤਕਾਂ  ਵੱਲੋਂ ਸੁਖਪ੍ਰੀਤ ਸਿੰਘ ਤੇ ਉਸ ਦੇ ਪਿਤਾ ਸ ਦਇਆ ਸਿੰਘ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਬੈਲਜੀਅਮ ਵਿੱਚ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਕੋਈ ਪਾਬੰਦੀ ਨਹੀਂ ਪਰੰਤੂ ਨਿਊ ਫਲੇਮਿਸ਼ ਅਲਾਇੰਸ ਪਾਰਟੀ ਵਿੱਚ ਪਹਿਲੇ ਸਿੱਖ ਦੀ ਜਿੱਤ ਤੇ ਪਾਰਟੀ ਵੱਲੋਂ ਦਸਤਾਰ ਧਾਰੀ ਸਿੱਖਾਂ ਨੂੰ ਅੱਗੇ ਲਿਆਉਣ ਲਈ ਆਪਣੀਆਂ ਨੀਤੀਆਂ ਨੂੰ ਬਦਲਣ ਦੀ ਸੰਭਾਵਨਾ ਨੂੰ ਬੂਰ ਪੈਂਦਾ ਦਿਖਾਈ ਦੇ ਰਿਹਾ ਹੈ।

About admin

Check Also

ਪੰਜਾਬ ‘ਚ ਪੁਲਿਸ ਕਮਿਸ਼ਨਰਾਂ ਤਬਾਦਲੇ, ਗੁਰਪ੍ਰੀਤ ਸਿੰਘ ਭੁੱਲਰ ਨੂੰ ਲੁਧਿਆਣਾ ਦਾ ਪੁਲਿਸ ਕਮਿਸ਼ਨਰ ਕੀਤਾ ਨਿਯੁਕਤ

ਅੰਮ੍ਰਿਤਸਰ:  ਅੰਮ੍ਰਿਤਸਰ ਦੇ ਮੇਅਰ ਦੀਆਂ ਚੋਣਾਂ ਪੂਰੀਆਂ ਹੋਣ ਦੇ ਨਾਲ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ …

ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ ‘ਤੇ ਵਿੰਨ੍ਹਿਆ ਨਿਸ਼ਾਨਾ

ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫ਼ਰੰਸ ਕੀਤੀ ਗਈ। …

ਜੈ ਇੰਦਰ ਕੌਰ ਨੇ ਦਿੱਲੀ ਦੀ ਵਿਡੋ ਕਾਲੋਨੀ ‘ਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ

ਪੰਜਾਬ ਬੀਜੇਪੀ ਮਹਿਲ਼ਾ ਮੋਰਚਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ …

Leave a Reply

Your email address will not be published. Required fields are marked *