ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।
ਇਹ ਖਬਰ ਹੁਣੇ ਹੁਣੇ ਆਈ ਹੈ ਅਤੇ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਨਿਊਜ਼ 18 ਪੰਜਾਬੀ ‘ਤੇ ਪੜ੍ਹ ਰਹੇ ਹੋ। ਜਾਣਕਾਰੀ ਉਪਲਬਧ ਹੋਣ ‘ਤੇ ਅਸੀਂ ਇਸਨੂੰ ਅੱਪਡੇਟ ਕਰ ਰਹੇ ਹਾਂ। ਬਿਹਤਰ ਅਨੁਭਵ ਲਈ, ਇਸ ਖਬਰ ਨੂੰ ਤਾਜ਼ਾ ਕਰਦੇ ਰਹੋ, ਤਾਂ ਜੋ ਤੁਸੀਂ ਤੁਰੰਤ ਸਾਰੇ ਅਪਡੇਟ ਪ੍ਰਾਪਤ ਕਰ ਸਕੋ। ਸਾਡੇ ਨਾਲ ਰਹੋ ਅਤੇ ਹਰ ਸਹੀ ਖ਼ਬਰ ਪ੍ਰਾਪਤ ਕਰੋ, ਸਭ ਤੋਂ ਪਹਿਲਾਂ
ਸੂਤਰਾਂ ਨੇ ਦੱਸਿਆ ਕਿ ਰਾਹਤ ਫਤਿਹ ਅਲੀ ਖਾਨ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਅਬਿਜ਼ ਪ੍ਰਮੋਟਰ ਸਲਮਾਨ ਅਹਿਮਦ ਨੇ ਉਨ੍ਹਾਂ ਖਿਲਾਫ ਦੁਬਈ ‘ਚ ਮਾਮਲਾ ਦਰਜ ਕਰਵਾਇਆ ਹੈ। ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਗਾਇਕ ਨੂੰ ਰਸਮੀ ਤੌਰ ‘ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਾਇਕ ਵੱਖ-ਵੱਖ ਸੰਗੀਤ ਸਮਾਗਮਾਂ ਵਿੱਚ ਪਰਫਾਰਮ ਕਰਨ ਲਈ ਦੁਬਈ ਵਿੱਚ ਸਨ।
ਤੁਹਾਨੂੰ ਦੱਸ ਦੇਈਏ, ਰਾਹਤ ਇੱਕ ਮਸ਼ਹੂਰ ਗਾਇਕ ਹੈ ਜਿਸ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਸਨੇ ਭਾਰਤ ਵਿੱਚ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ। ਬਾਲੀਵੁੱਡ ‘ਚ ਉਨ੍ਹਾਂ ਦੇ ਨਾਂ ‘ਤੇ ਕਈ ਗੀਤ ਹਨ, ਜੋ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹਨ।`
Rahat Fateh Ali Khan Arrested At Dubai Airport: ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਗਾਇਕ ਨੂੰ ਪੁਲਿਸ ਨੇ ਦੁਬਈ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਰਾਹਤ ਆਪਣੇ ਸੰਗੀਤ ਪ੍ਰਦਰਸ਼ਨ ਲਈ ਦੁਬਈ ਗਏ ਸਨ।
ਪਾਕਿਸਤਾਨੀ ਮੀਡੀਆ ਮੁਤਾਬਕ ਰਾਹਤ ਫਤਿਹ ਅਲੀ ਖਾਨ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਨੇ ਗਾਇਕ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਉਸ ਨੂੰ ਦੁਬਈ ਏਅਰਪੋਰਟ ‘ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਾਹਤ ਫਤਿਹ ਅਲੀ ਖਾਨ ਨੂੰ ਯੂ.ਏ.ਈ. ਵਿੱਚ ਠਹਿਰਣ ਦੌਰਾਨ ਬੁਰਜ ਦੁਬਈ ਪੁਲਿਸ ਸਟੇਸ਼ਨ ਵਿੱਚ ਨਜ਼ਰਬੰਦ ਕੀਤਾ ਗਿਆ ਸੀ।