Breaking News

The list of Indians killed in the Kuwait fire incident has come out, see the names

ਕੁਵੈਤ ਵਿਚ ਛੇ ਮੰਜ਼ਿਲਾ ਇਮਾਰਤ ’ਚ ਭਿਆਨਕ ਅੱਗ ਲੱਗਣ ਕਾਰਨ 42 ਭਾਰਤੀਆਂ ਸਣੇ 49 ਵਿਅਕਤੀਆਂ ਦੀ ਮੌਤ ਹੋ ਗਈ। ਇਮਾਰਤ ’ਚ ਵਿਦੇਸ਼ੀ ਕਾਮੇ ਰਹਿੰਦੇ ਸਨ। ਬਹੁਤਿਆਂ ਦੀ ਮੌਤ ਧੂੰਏਂ ਨਾਲ ਦਮ ਘੁਟਣ ਕਾਰਨ ਹੋਈ ਹੈ। ਬਚਾਅ ਕਾਰਜਾਂ ਦੌਰਾਨ ਪੰਜ ਅੱਗ ਬੁਝਾਊ ਕਰਮਚਾਰੀ ਵੀ ਜ਼ਖਮੀ ਹੋ ਗਏ।

ਕੁਵੈਤ ਦੇ ਅਧਿਕਾਰੀ ਦੱਖਣੀ ਕੁਵੈਤ ਦੇ ਮੰਗਾਫ਼ ਖੇਤਰ ਵਿੱਚ ਭਿਆਨਕ ਅੱਗ ਵਿੱਚ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੇ ਡੀਐੱਨਏ ਟੈਸਟ ਕਰਵਾ ਰਹੇ ਹਨ ਅਤੇ ਇਸ ਘਟਨਾ ਵਿਚ ਮਾਰੇ ਗਏ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਹਵਾਈ ਸੈਨਾ ਦਾ ਜਹਾਜ਼ ਤਿਆਰ ਹੈ। ਅਧਿਕਾਰੀਆਂ ਨੇ ਕਿਹਾ ਕਿ ਮਾਰੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ 49 ਹੈ ਅਤੇ ਇਨ੍ਹਾਂ ਵਿੱਚੋਂ 42 ਭਾਰਤੀ ਹਨ। ਬਾਕੀ ਪਾਕਿਸਤਾਨੀ, ਫਿਲੀਪੀਨੋ, ਮਿਸਰੀ ਅਤੇ ਨੇਪਾਲੀ ਹਨ।

ਕੁਝ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਟੈਸਟ ਦੀ ਵਰਤੋਂ ਕੀਤੀ ਜਾਵੇਗੀ। ਹੁਣ ਤੱਕ ਜਿਨ੍ਹਾਂ ਲੋਕਾਂ ਦੀ ਪਛਾਣ ਹੋਈ ਹੈ, ਉਨ੍ਹਾਂ ਦੀ ਸੂਚੀ ਆ ਗਈ ਹੈ।

ਕੁਵੈਤ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗਣ ਨਾਲ ਘੱਟੋ-ਘੱਟ 41 ਲੋਕਾਂ ਦੀ ਮੌਤ ਹੋ ਗਈ ਹੈ।

ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਬੀਬੀਸੀ ਨੂੰ ਦੱਸਿਆ ਕਿ ਮਰਨ ਵਾਲਿਆਂ ਵਿੱਚ ਬਹੁਤੇ ਭਾਰਤੀ ਨਾਗਰਿਕ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ, ”ਕੁਵੈਤ ਸਿਟੀ ‘ਚ ਅੱਗ ਲੱਗਣ ਦੀ ਘਟਨਾ ਦੁੱਖਦਾਈ ਹੈ।

“ਮੇਰੀ ਸੰਵੇਦਨਾ ਉਨ੍ਹਾਂ ਸਾਰੇ ਲੋਕਾਂ ਦੇ ਨਾਲ ਹਨ, ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆਇਆ ਹੈ, ਮੈਂ ਜ਼ਖਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।”

“ਕੁਵੈਤ ਵਿੱਚ ਭਾਰਤੀ ਦੂਤਾਵਾਸ ਹਾਲਾਤ ਦੀ ਨਿਗਰਾਨੀ ਕਰ ਰਿਹਾ ਹੈ ਅਤੇ ਇਸ ਘਟਨਾ ਤੋਂ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਮੁਹੱਈਆ ਕਰਨ ਲਈ ਉੱਥੋਂ ਦੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।”

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ‘ਤੇ ਜਾਣਕਾਰੀ ਦਿੱਤੀ ਕਿ ਕੁਵੈਤ ਵਿੱਚ ਭਾਰਤੀ ਰਾਜਦੂਤ ਨੇ ਹਸਪਤਾਲਾਂ ਦਾ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ।

ਉਨ੍ਹਾਂ ਇਸ ਘਟਨਾ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਵੀ ਹਮਦਰਦੀ ਪ੍ਰਗਟਾਈ ਹੈ।

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ‘ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਜਾ ਰਹੇ ਹਨ।

ਉਨ੍ਹਾਂ ਨੇ ਐਕਸ ‘ਤੇ ਲਿਖਿਆ, ”ਉਹ ਅੱਗ ਦੀ ਦੁਰਘਟਨਾ ‘ਚ ਜ਼ਖਮੀ ਹੋਏ ਲੋਕਾਂ ਦੀ ਸਹਾਇਤਾ ਦੀ ਨਿਗਰਾਨੀ ਕਰਨਗੇ।”

“ਉਹ ਇਸ ਮੰਦਭਾਗੀ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਭਾਰਤ ਪਹੁੰਚਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ।”

1. ਆਕਾਸ਼ ਐਸ ਨਾਇਰ (23 ਸਾਲ): ਉਹ ਪੰਡਾਲਮ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 6 ਸਾਲਾਂ ਤੋਂ ਕੁਵੈਤ ਵਿੱਚ ਰਹਿੰਦਾ ਸੀ।
2. ਅਮਰੂਦੀਨ ਸ਼ਮੀਰ (33 ਸਾਲ): ਉਹ ਕੋਲੱਮ ਪੋਯਾਪੱਲੀ ਦਾ ਰਹਿਣ ਵਾਲਾ ਸੀ ਅਤੇ ਕੁਵੈਤ ਵਿੱਚ ਡਰਾਈਵਰ ਸੀ।
3. ਸਟੀਫਿਨ ਅਬ੍ਰਾਹਮ ਸਾਬੂ (29): ਉਹ ਪੇਸ਼ੇ ਤੋਂ ਇੰਜੀਨੀਅਰ ਸੀ ਅਤੇ ਕੋਟਾਯਮ ਦਾ ਨਿਵਾਸੀ ਸੀ।
4. ਕੇਆਰ ਰਣਜੀਤ (34): ਉਹ 10 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ ਅਤੇ ਸਟੋਰ ਕੀਪਰ ਸੀ।
5. ਕੇਲੂ ਪੋਨਮਾਲੇਰੀ (55): ਉਹ ਇੱਕ ਪ੍ਰੋਡਕਸ਼ਨ ਇੰਜੀਨੀਅਰ ਸੀ ਅਤੇ ਉਸ ਦਾ ਘਰ ਕਾਸਰਗੋਡ ਵਿੱਚ ਸੀ। ਉਸ ਦੇ ਦੋ ਬੱਚੇ ਹਨ।
6. ਪੀਵੀ ਮੁਰਲੀਧਰਨ ਪਿਛਲੇ 30 ਸਾਲਾਂ ਤੋਂ ਕੁਵੈਤ ਵਿੱਚ ਰਹਿ ਰਿਹਾ ਸੀ। ਉਹ ਉੱਥੇ ਇੱਕ ਕੰਪਨੀ ਵਿੱਚ ਸੀਨੀਅਰ ਸੁਪਰਵਾਈਜ਼ਰ ਸੀ।
7. ਸਾਜਨ ਜਾਰਜ ਕੁਵੈਤ ਵਿੱਚ ਇੱਕ ਕੈਮੀਕਲ ਇੰਜੀਨੀਅਰ ਸੀ।
8. ਲੁਕੋਸ (48) ਪਿਛਲੇ 18 ਸਾਲਾਂ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਸੀ।
9. ਸਾਜੂ ਵਰਗੀਸ (56) ਕੋਨੀ ਦਾ ਰਹਿਣ ਵਾਲਾ ਸੀ।
10. ਥਾਮਸ ਓਮਨ ਤਿਰੂਵਾਲਾ ਦਾ ਰਹਿਣ ਵਾਲਾ ਸੀ।
11. ਵਿਸ਼ਵਾਸ ਕ੍ਰਿਸ਼ਨਨ ਕੰਨੂਰ ਦਾ ਰਹਿਣ ਵਾਲਾ ਸੀ।
12. ਨੂਹ ਮੱਲਪੁਰਮ ਦਾ ਰਹਿਣ ਵਾਲਾ ਸੀ।
13. ਐਮਪੀ ਬਹੁਲਯਨ ਵੀ ਮੱਲਾਪੁਰਮ ਤੋਂ ਸੀ।
14. ਸ਼੍ਰੀਹਰੀ ਪ੍ਰਦੀਪ ਕੋਟਾਯਮ ਦਾ ਰਹਿਣ ਵਾਲਾ ਸੀ।
15. ਮੈਥਿਊ ਜਾਰਜ

ਕੁਵੈਤ ਹਾਦਸੇ ਵਿਚ ਮਾਰੇ ਗਏ ਹੋਰ ਭਾਰਤੀ
1. ਥਾਮਸ ਜੋਸਫ਼
2. ਪ੍ਰਵੀਨ ਮਾਧਵ
3. ਭੂਨਾਥ ਰਿਚਰਡਸ ਰਾਏ ਆਨੰਦ
4. ਅਨਿਲ ਗਿਰੀ
5. ਮੁਹੰਮਦ ਸ਼ਰੀਫ਼
6. ਦਵਾਰਕਾਧੀਸ਼ ਪਟਨਾਇਕ
7. ਵਿਸ਼ਵਾਸ ਕ੍ਰਿਸ਼ਨਨ
8. ਅਰੁਣ ਬਾਬੂ
9. ਰੇਮੰਡ
10. ਯਿਸੂ ਲੋਪੇਜ਼
11. ਡੇਨੀ ਬੇਬੀ ਕਰੁਣਾਕਰਨ

About admin

Check Also

USA President Donald Trump promise to Grant Green Cards to all foreign college graduates

June 21, 2024 In a surprising turn of events, former United States President Donald Trump …

ਕਿਸਾਨ ਕਹਿੰਦੇ ਸਰਕਾਰ ਦੇ ਹਾੜੇ ਕੱਢ ਲਏ ਪਰ ਕਿਸੇ ਨੇ ਨਹੀਂ ਸੁਣੀ ਸਾਡੀ 800 ਏਕੜ ਜ਼ਮੀਨ ਤਰਸ ਰਹੀ ਪਾਣੀ ਨੂੰ

ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿਉਂਕਿ ਜੇਕਰ ਸਰਕਾਰ ਦੂਜੀਆਂ …

“250 ਭਈਆ ਸਾਡੇ ਪਿੰਡ ਚ ਬੈਠਾ ਕਹਿੰਦੇ 1 ਹਜ਼ਾਰ ਹੋਰ ਆਉਣਗੇ” ਭਈਆਂ ਖਿਲਾਫ ਪਿੰਡ ਵਾਲੇ ਹੋ ਗਏ ਇਕੱਠੇ।

ਮੇਰਾ ਪਿੰਡ ਖੰਨੇ ਕੋਲ ਆ ਸਾਡੇ ਸਿਰਫ਼ 70 ਘਰ ਨੇ। ਸਾਡੇ ਪਿੰਡ ਮਿਨਰਲ ਵਾਟਰ ਆਲੀ …

Leave a Reply

Your email address will not be published. Required fields are marked *