ਖੇਡ ਸਮਾਚਾਰ

Fight between Dera Beas devotees and Nihangs Live News

Sharing is caring!

 

ਬਿਆਸ ਵਿੱਚ ਰਾਧਾ ਸੁਆਮੀ ਡੇਰਾ ਸਮਰਥਕਾਂ ਅਤੇ ਨਿਹੰਗ ਮੁਖੀ ਬਾਬਾ ਪਾਲਾ ਸਿੰਘ ਦੇ ਸਮਰਥਕਾਂ ਵਿਚਾਲੇ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਰਾਧਾ ਸੁਆਮੀ ਧੜੇ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਨਿਹੰਗ ਦੀ ਮੌਤ ਅਤੇ ਦਰਜਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

ਦੱਸ ਦੇਈਏ ਕਿ ਨਿਹੰਗ ਮੁਖੀ ਬਾਬਾ ਪਾਲਾ (ਤਰਨਾ ਦਲ) ਦੇ ਸਮਰਥਕਾਂ ‘ਚੋਂ 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਘਟਨਾ ਤੋਂ ਬਾਅਦ ਬਿਆਸ ਹਾਈਵੇਅ ਪੂਰੀ ਤਰ੍ਹਾਂ ਜਾਮ ਹੋ ਗਿਆ ਅਤੇ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ।

ਨਿਹੰਗਾਂ ਨੇ ਪੁਲਿਸ ‘ਤੇ ਵੀ ਹਮਲਾ ਕੀਤਾ ਅਤੇ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ। ਜਿਸ ਤੋਂ ਬਾਅਦ ਐਸਐਸਪੀ ਸਵਪਨ ਸ਼ਰਮਾ ਨੇ ਮੌਕੇ ’ਤੇ ਪਹੁੰਚ ਕੇ ਮਾਹੌਲ ਨੂੰ ਸ਼ਾਂਤ ਕਰਵਾਇਆ।

ਮਿਲੀ ਜਾਣਕਾਰੀ ਮੁਤਾਬਕ ਇਹ ਤਕਰਾਰ ਜ਼ਮੀਨ ਵਿੱਚ ਗਊਆਂ ਚੋਰੀ ਕਰਨ ਨੂੰ ਰੋਕਣ ਨੂੰ ਲੈ ਕੇ ਹੋਈ। ਪਹਿਲਾਂ ਵੀ ਤਿੰਨ ਵਾਰ ਇਸ ਮਸਲੇ ਵਿੱਚ ਲੜਾਈ ਹੋ ਚੁੱਕੀ ਹੈ।

Leave a Reply

Your email address will not be published. Required fields are marked *