Related Articles
ਫਸਲੀ ਵਿਭਿੰਨਤਾ ਬਾਰੇ ਕਿਸਾਨਾਂ ਵੱਲੋਂ ਬਹੁਤ ਵਧੀਆ ਗੱਲ ਕੀਤੀ ਗਈ ਹੈ ਕਿਉਂਕਿ ਜੇਕਰ ਸਰਕਾਰ ਦੂਜੀਆਂ ਫਸਲਾਂ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਦੇਵੇਗੀ ਤਾਂ ਜਮੀਨ ਹੇਠਲੇ ਪਾਣੀ ਦੀ ਬਹੁਤ ਬਚਤ ਹੋਵੇਗੀ।
ਸਰਕਾਰ ਨੂੰ ਨਰਮੇ ਦੀ ਬੀਟੀ 5 ਨੂੰ ਮਾਨਤਾ ਦੇਣੀ ਚਾਹੀਦੀ ਐ। ਫੇਰ ਨਰਮਾ ਉਤਪਾਦਕਾਂ ਨਰਮਾ ਬੀਜਣਗੇ। ਕਿਸਾਨ ਕਦੋਂ ਚਾਹੁੰਦਾ ਕਿ ਧਰਤੀ ਦਾ ਪਾਣੀ ਮੁੱਕ ਜਾਵੇ। ਸਰਕਾਰਾਂ ਨੂੰ ਬਾਗ਼ ਲਾਉਣ ਵਾਲੇ ਕਿਸਾਨਾਂ ਲਈ ਕੋਈ ਚੰਗੀਆਂ ਨੀਤੀਆਂ ਲਿਆਉਣੀਆਂ ਚਾਹੀਦੀਆਂ ਹਨ। ਬਹੁਤ ਬਹੁਤ ਧੰਨਵਾਦ ਜੀ
ਮੌਜੂਦਾ ਸਮੇਂ ਵਿੱਚ ਪੰਜਾਬ ਭਿਆਨਕ ਜਲ ਸੰਕਟ ਕੰਢੇ ਖੜ੍ਹਾ ਹੈ। ਜ਼ਮੀਨ ਹੇਠਲਾ ਪਾਣੀ ਆਖਰੀ ਸਾਹ ਲੈ ਰਿਹਾ ਹੈ। ਜਲ ਸੰਕਟ ਦੇ ਕਾਰਨਾਂ ਦੀ ਪੜਤਾਲ ਕਰਦਾ ਇੱਕ ਵੱਖਰਾ ਲੇਖ ‘ਲਲਕਾਰ’ ਦੇ ਇਸ ਅੰਕ ਵਿੱਚ ਛਪਿਆ ਹੈ। ਇਸ ਲਈ ਇੱਥੇ ਜਲ ਸੰਕਟ ਦੇ ਕਾਰਨਾਂ ਦੀ ਵਿਸਥਾਰੀ ਚਰਚਾ ਵਿੱਚ ਜਾਣ ਦੀ ਲੋੜ ਨਾ ਸਮਝਦਿਆਂ ਸਿਰਫ ਏਨਾ ਕਹਿਣਾ ਜਰੂਰੀ ਸਮਝਦੇ ਹਾਂ
ਕਿ ਪੰਜਾਬ ਵਿੱਚ ਜਲ ਸੰਕਟ ਦਾ ਇੱਕ ਵੱਡਾ ਕਾਰਨ ਇਸਦੇ ਦਰਿਆਈ ਪਾਣੀਆਂ ਦਾ ਖੋਹਿਆ ਜਾਣਾ ਹੈ। ਜਲ ਸੰਕਟ ਦੇ ਇਸ ਦੌਰ ਵਿੱਚ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਚਰਚਾ ਵਧਣੀ, ਰੋਹ ਤਿੱਖਾ ਹੋਣਾ ਸੁਭਾਵਿਕ ਹੈ। ਕੇਂਦਰੀ ਅਤੇ ਸੂਬਾਈ ਸਰਮਾਏਦਾਰਾਂ ਸਰਕਾਰਾਂ ਦਰਿਆਈ ਪਾਣੀਆਂ ਦੇ ਮਸਲੇ ਨੂੰ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਣ ਲਈ ਵਰਤਦੀਆਂ ਰਹੀਆਂ ਹਨ।
ਇਸ ਸੁਲਝਾਉਣ ਯੋਗ ਮਸਲੇ ਨੂੰ ਨਾ ਸੁਲਝਾ ਕੇ ਇਸਦੇ ਹੱਲ ਨੂੰ ਲਟਕਾ ਕੇ ਲੋਕਾਂ ਦਾ ਧਿਆਨ ਹੋਰ ਜਰੂਰੀ ਮੁੱਦਿਆਂ ਤੋਂ ਭਟਕਾਉਂਦੀਆਂ ਰਹੀਆਂ ਹਨ। ਹੁਣ ਵੀ ਅਜਿਹਾ ਹੋ ਰਿਹਾ ਹੈ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਅਜਿਹਾ ਹੋਰ ਵੱਡੇ ਪੱਧਰ ਉੱਤੇ ਹੋਵੇਗਾ। ਇਨਕਲਾਬੀ-ਜਮਹੂਰੀ ਤਾਕਤਾਂ ਨੂੰ ਹਾਕਮਾਂ ਦੀਆਂ ਇਹਨਾਂ ਚਾਲਾਂ ਨੂੰ ਇਸ ਮਸਲੇ ਦੀ ਸਹੀ ਸਮਝ ਅਤੇ ਇਸ ਸਹੀ ਸਮਝ ਅਧਾਰਿਤ ਲਾਮਬੰਦੀ ਰਾਹੀਂ ਨਾਕਾਮ ਕਰਨਾ ਚਾਹੀਦਾ ਹੈ ਅਤੇ ਮਸਲੇ ਦੇ ਵਿਗਿਆਨਕ-ਜਮਹੂਰੀ-ਨਿਆਂਈ ਢੰਗ ਨਾਲ਼ ਹੱਲ ਲਈ ਸੰਘਰਸ਼ ਕਰਨਾ ਚਾਹੀਦਾ ਹੈ।