ਗੋਡਿਆਂ ਦਾ ਦਰਦ ਜੋਡ਼ਾਂ ਦਾ ਦਰਦ ਇੱਕ ਅਜਿ ਹਾ ਰੋਗ ਹੈ ਜਿਸ ਦੇ ਕਾਰਨ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ। ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਜਾਂ ਵੱਡੀ ਉਮਰ ਦੇ ਲੋਕ ਜੋੜਾਂ ਦੇ ਦਰਦ ਜਾਂ ਗੋਡਿਆਂ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਸਨ ਪਰ ਅੱਜ ਦੇ ਸਮੇਂ ਵਿੱਚ ਚੋਣਾਂ ਛੋਟੀ ਉਮਰ ਦੇ ਲੋਕ ਜਾਂ ਨੌਜਵਾਨ ਵੀ ਇਸ ਰੋਗ ਨਾਲ ਪੀਡ਼ਤ ਹੋ ਚੁੱਕੇ ਹਨ। ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਕਿਉਂਕਿ ਅੱਜ ਦੇ ਸਮੇਂ ਵਿੱਚ ਲੋਕਾਂ ਦੇ ਖਾਣ ਪੀਣ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆ ਚੁੱਕੀਆਂ ਹਨ ਜਿਵੇਂ ਭੋਜਨ ਵਿੱਚ ਵਿਟਾਮਿਨ ਜਾਂ ਪੌਸ਼ਟਿਕ ਤੱਤਾਂ ਦੀ ਕਮੀ ਆਦਿ। ਇਸ ਤੋਂ ਇਲਾਵਾ ਰਹਿਣ ਸਹਿਣ ਦੇ ਕਈ ਤਰ੍ਹਾਂ ਦੇ ਤਰੀਕਿਆਂ ਵਿੱਚ ਤਬਦੀਲੀਆਂ ਕਾਰਨ ਵੀ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
